Few days ago, I was talking with my friend Golu over the phone. We started discussing the poems of Shiv Kumar Batalvi. Suddenly I realized my secret desire to acquire the same level of talent as him in writing. Although it is practically impossible for someone to write at such a high level which can be compared to Batalvi yet with this poem, I want to share my desire with all of you.
ਮੈਂ ਬਟਾਲਵੀ ਬਨਣਾ ਚਾਂਹੁਦਾ ਹਾਂ
ਮੈਂ ਚਾਂਹੁਦਾਂ ਇੱਕ ਦਰਦ ਅਜੇਹਾ, ਮੇਰੀ ਜਿੰਦਗੀ ਦੇ ਵਿੱਚ ਜਾਵੇ ਆ,
ਮੈਨੂੰ ਵੀ ਜੋ ਵਾਂਗ ਬਟਾਲਵੀ, ਸੁਲਤਾਨ ਬਿਰਹਾ ਦਾ ਦਵੇ ਬਨਾ ।।
ਏਸੇ ਦੁਖ ਸਹਾਰੇ ਮੈਂ ਵੀ, ਸ਼ਿਵ ਦੀ ਸ਼ਾਇਰੀ ਸਿਖ ਜਾਂਵਾਂ
ਧੁਰਾਂ ਤੱਕ ਜੋ ਰਹੇ ਗੂੰਜਦੀ, ਐਸੀ ਕੋਈ ਕਵਿਤਾ ਲਿਖ ਜਾਂਵਾਂ ।
ਨਾਮ ਅਮਰ ਕਰੇ ਜੋ ਮੇਰਾ, ਐਸਾ ਗੀਤ ਕੋਈ ਦਵੇ ਲਿਖਾ
ਮੈਨੂੰ ਵੀ ਜੋ ਵਾਂਗ ਬਟਾਲਵੀ ਸੁਲਤਾਨ ਬਿਰਹਾ ਦਾ ਦਵੇ ਬਨਾ ।।
ਦੁਖ ਹੀ ਮੇਰੇ ਆਪਣੇ ਜਿਹਡ਼ੇ, ਸਦਾ ਹੀ ਸਾਥ ਨਿਭਾਉਂਦੇ ਨੇ,
ਵਾਂਗ ਯਾਰਾਂ ਦੇ ਇੱਕ ਵਾਜ ਤੇ, ਭੱਜੇ ਦੌਡ਼ੇ ਆਉਂਦੇ ਨੇ ।
ਗਲ ਮੇਰੇ ਵਿੱਚ ਪਾ ਜਾਵੇ ਜੋ, ਹੰਝੂਆਂ ਦਾ ਇੱਕ ਹਾਰ ਬਨਾ,
ਮੈਨੂੰ ਵੀ ਜੋ ਵਾਂਗ ਬਟਾਲਵੀ ਸੁਲਤਾਨ ਬਿਰਹਾ ਦਾ ਦਵੇ ਬਨਾ ।।
ਸ਼ਿਵ ਦੇ ਵਾਂਗ ਹੀ ਜੋਬਨ ਰੁਤੇ, ਹੁਣ ਮੈਂ ਮਰਨਾ ਚਾਂਹਦਾ ਹਾਂ,
ਯਾ ਫਿਰ ਉਂਗਲੀ ਫਡ਼ ਗਮਾਂ ਦੀ, ਸਾਰੀ ਉਮਰ ਮੈਂ ਤੁਰਨਾ ਚਾਂਹਦਾ ਹਾਂ ।
ਪੀਡ਼ ਕੋਈ ਐਸੀ ਜਿਹਡ਼ੀ ਕੰਗ ਨੂੰ, ਰੂਹ ਤੱਕ ਦੇਵੇ ਮਾਰ ਮੁਕਾ,
ਮੈਨੂੰ ਵੀ ਜੋ ਵਾਂਗ ਬਟਾਲਵੀ, ਸੁਲਤਾਨ ਬਿਰਹਾ ਦਾ ਦਵੇ ਬਨਾ ।।
ਮੈਂ ਚਾਂਹੁਦਾਂ ਇੱਕ ਦਰਦ ਅਜੇਹਾ, ਮੇਰੀ ਜਿੰਦਗੀ ਦੇ ਵਿੱਚ ਜਾਵੇ ਆ,
ਮੈਨੂੰ ਵੀ ਜੋ ਵਾਂਗ ਬਟਾਲਵੀ, ਸੁਲਤਾਨ ਬਿਰਹਾ ਦਾ ਦਵੇ ਬਨਾ ।।