Gurpreet Kang - Find me on Bloggers.com Beauty Of Sadness: November 2009

Thursday, November 12, 2009

Black in Back!!!!!

Well, What can I say? Just that ……..Black Is Back!!!!!!!!!!!

ਰੰਗ ਰੂਪ ਮੇਰਾ ਜਨਮ ਤੋਂ ਕਾਲਾ , ਮੇਰੇ ਕਪਡ਼ੇ ਵੀ ਸਭ ਕਾਲੇ ਨੇ ,
ਬਾਕੀ ਰੰਗ ਮੈਨੂੰ ਫਿੱਕੇ ਜਾਪਣ , ਤੇ ਕਾਲੇ ਲਗਦੇ ਕਿਸਮਤ ਵਾਲੇ ਨੇ ।
ਕਾਲੀ ਚਮਡ਼ੀ ਦਸਦੀ ਸਭ ਨੂੰ , ਕੀ ਮੇਰੇ ਉੱਤੇ ਬੀਤੀ ਹੈ ,
ਆਪਣਿਆਂ ਕਦੇ ਗੈਰਾਂ ਲਈ ਮੈਂ , ਕੀ ਕੀ ਦੁੱਖ ਹੰਢਾਲੇ ਨੇ ।।

ਅਸਮਾਨ ਤੋਂ ਉੱਚਾ ਹੋਣ ਲਈ ਮੈਂ , ਕਦਮ ਜਿੰਨੀ ਵਾਰ ਵੀ ਚੁੱਕਿਆ ਹੈ ,
ਉੱਨੀ ਵਾਰ ਹੀ ਸੂਰਜ ਨੇ ਮੈਨੂੰ , ਸਾਡ਼ਕੇ ਧਰਤੀ ਉੱਤੇ ਸੁੱਟਿਆ ਹੈ ।
ਜਿਸਮ ਮੇਰੇ ਦੇ ਨਾਲ ਉਸ ਅੱਗ ਨੇ , ਸੁਪਣੇ ਵੀ ਸਭ ਜਾਲੇ ਨੇ ,
ਆਪਣਿਆਂ ਕਦੇ ਗੈਰਾਂ ਲਈ ਮੈਂ , ਕੀ ਕੀ ਦੁੱਖ ਹੰਢਾਲੇ ਨੇ ।।

ਪਤਾ ਨੀ ਕਿੰਨੇ ਦੁੱਖਾਂ ਦੀ ਮੈਂ , ਅੱਗ ਦੇ ਵਿੱਚ ਵੀ ਸਡ਼ਿਆਂ ਹਾਂ ,
ਢੋਖੇ ਝੂਠ ਤੇ ਬੇਈਮਾਨੀ ਦੇ , ਮੈਂ ਕਾਲੇਪਣ ਨਾਲ ਲਡ਼ਿਆਂ ਹਾਂ ।
ਈਰਖਾ ਦੇ ਕਈ ਬੀਜ ਵੀ ਕਾਲੇ , ਹੁਣ ਉਪਜਨ ਦੇ ਲਈ ਕਾਹਲੇ ਨੇ ,
ਆਪਣਿਆਂ ਕਦੇ ਗੈਰਾਂ ਲਈ ਮੈਂ , ਕੀ ਕੀ ਦੁੱਖ ਹੰਢਾਲੇ ਨੇ ।।

ਇਹ ਦੁਨੀਆ ਇੱਕ ਖਾਨ ਕੋਲੇ ਦੀ , ਦਿਲ ਕਾਲਾ ਏਥੇ ਸਭਦਾ ਏ,
ਗੋਰੇ ਤਨ ਦੇ ਲੋਕ ਹਜਾਰਾਂ , ਦਿਲ ਗੋਰਾ ਇੱਕ ਨਾ ਲਭਦਾ ਏ ।
ਦਿਲ ਨੂੰ ਗੋਰਾ ਰੱਖਣ ਲਈ ਮੈਂ , ਅੰਗ ਅਪਣੇ ਕੀਤੇ ਕਾਲੇ ਨੇ ,
ਆਪਣਿਆਂ ਕਦੇ ਗੈਰਾਂ ਲਈ ਮੈਂ , ਕੀ ਕੀ ਦੁੱਖ ਹੰਢਾਲੇ ਨੇ ।।

ਗੋਰੇ ਰੰਗ ਦੀ ਖਾਹਿਸ਼ ਨਾ ਕੋਈ , ਮੈਨੂੰ ਕਾਲੇ ਰੰਗ ਦਾ ਮਾਣ ਬਡ਼ਾ ,
ਗੋਰੇ ਕਾਲੇ ਦੇ ਚੱਕਰ ਵਿੱਚ , ਏਥੇ ਕੱਲਾ ਇੱਕ ਇਨਸਾਨ ਖਡ਼ਾ ,
ਇਹ ਨਿੱਕੀ ਜਿਹੀ ਇੱਕ ਗੱਲ ਸਮਝਾਉਂਦੇ , ਕੰਗ ਵਰਗੇ ਰੁਲਗੇ ਬਾਹਲੇ ਨੇ ,
ਰੰਗ ਰੂਪ ਮੇਰਾ ਜਨਮ ਤੋਂ ਕਾਲਾ , ਮੇਰੇ ਕਪਡ਼ੇ ਵੀ ਸਭ ਕਾਲੇ ਨੇ ,
ਬਾਕੀ ਰੰਗ ਮੈਨੂੰ ਫਿੱਕੇ ਜਾਪਣ , ਤੇ ਕਾਲੇ ਲਗਦੇ ਕਿਸਮਤ ਵਾਲੇ ਨੇ ।