ਮੁਸੀਬਤਾਂ
ਕੱਠੀਆਂ ਹੋਕੇ ਕਈ ਮੁਸੀਬਤਾਂ ਘਰ ਮੇਰੇ ਵਿੱਚ ਆ ਵਡ਼ੀਆਂ,
ਕਈ ਅੰਦਰ ਆਕੇ ਬੈਠੀਆਂ ਨੇ, ਬਾਕੀ ਮੇਰੇ ਦਰ ਤੇ ਖਡ਼ੀਆਂ ।
ਜਿਨ਼ਾ ਨੂੰ ਅਪਨੇ ਸਿਰ ਤੋਂ ਲਾਹਿਆ, ਹਰ ਕਰਜ ਸੂਤ ਸਮੇਤ ਚੁਕਾਇਆ,
ਓਹੀ ਭਾਰੀ ਪੰਡਾ ਫਿਰ ਤੋਂ , ਮੇਰੇ ਮੋਢਿਆਂ ਉੱਤੇ ਚਡ਼ੀਆਂ ।
ਅੱਧੇ ਰਾਹੇ ਛੱਡ ਕੇ ਤੁਰ ਗਏ , ਖ਼ਬਰੇ ਕਿਹਡ਼ੇ ਮੋਡ਼ ਤੋਂ ਮੁਡ਼ ਗਏ,
ਜਿੰਦਗੀ ਭਰ ਤੇਰਾ ਸਾਥ ਦਿਆਂਗੇ , ਸੌਂਹਾ ਖਾਂਦੇ ਸੀ ਜੋ ਬਡ਼ੀਆਂ ।
ਕਿਸੇ ਨੇ ਕੋਈ ਨਾ ਉੱਤਰ ਮੰਗਿਆ , ਹਰ ਵਾਰ ਮੈਨੂੰ ਸੂਲੀ ਟੰਗਿਆ,
ਕਈ ਗਲਤੀਆਂ ਕਰੀਆਂ ਸੀ ਮੈਂ , ਬਾਕੀ ਬੱਸ ਮੇਰੇ ਸਿਰ ਤੇ ਮਡ਼ੀਆਂ ।
ਰੱਬ ਵਰਗੇ ਉਹ ਸੋਹਣੇ ਚੇਹਰੇ , ਦਿਲ ਦੇ ਵਿੱਚ ਰਿੰਹਦੇ ਸੀ ਮੇਰੇ,
ਮੈਂ ਕਈ ਤਸਵੀਰਾਂ ਆਪ ਜਾਲੀਆਂ , ਬਾਕੀ ਸਮੇਂ ਦੀ ਅੱਗ ‘ਚ ਸਡ਼ੀਆਂ ।
ਮੈਨੂੰ ਮਾਰ ਮੁਕਾਣ ਦੀ ਖਾਤਿਰ , ਅੰਬਰੋ ਥੱਲੇ ਲਾਹਣ ਦੀ ਖਾਤਿਰ,
ਦੁਸ਼ਮਣ ਕਿੰਨੀਆਂ ਚਾਲਾਂ ਖੇਡੇ , ਪਤਾ ਨੀ ਕਿੰਨੀਆਂ ਸੋਚਾਂ ਲਡ਼ੀਆਂ ।
ਮੇਹਰਾ ਭਰਿਆ ਹੱਥ ਹੈ ਰੱਬ ਦਾ , ਯਾ ਫਿਰ ਆਸ਼ਿਰਵਾਦ ਇਹ ਸਭ ਦਾ,
ਜਿੱਤ ਪ੍ਰਾਪਤ ਕੀਤੀ ਕੰਗ ਨੇ , ਅੱਜ ਤੱਕ ਜਿੰਨੀਆਂ ਜੰਗਾਂ ਲਡ਼ੀਆਂ ।
September 13th, 2008: One more black spot on humanity. I wrote some lines just after today’s bomb blasts in Delhi. I wish these inhuman acts will stop soon.

Banglore, Gujarat… te hun Dilli, Khoon de naal hai dharti gilli,
Quraan di saari sikhyea bhulle, Jeehna ne hathin bandookaan fadiyaan.
“Bhagat Singh” nu vajaan maarey, “Azad” “Bose” nu desh pukaarey,
Desh pyar diyaan oh gallan, Khoon nadi vich ajj sab hadiyaan.
Halat desh dee har pal vigday, Dharam di khatir hunde jhagday,
Bhaichare diyaan sariaan sochaan, Bali siasat dee ajj chadiyaan.