ਇੱਕ ਕਦਮ ਮੈਂ ਅੱਗੇ ਵਧਕੇ , ਦੋ ਪਿੱਛੇ ਖਿਸਕਾਉਂਦਾ ਹਾਂ ,
ਹੁਣ ਇੱਕ ਨਵੀਂ ਜੀ ਖਾਹਿਸ਼ ਤੇ ਮੈਂ , ਰੋਜ ਹੀ ਕਾਬੂ ਪਾਉਂਦਾ ਹਾਂ ।
ਦੌਲਤ-ਸ਼ੋਹਰਤ ਸੋਨਾ-ਚਾਂਦੀ , ਚੀਜ਼ ਹੈ ਇਹ ਇੱਕ ਆਂਦੀ ਜਾਂਦੀ ,
ਅਪਣੇ ਮਨ ਤੇ ਜਿੱਤ ਮੈਂ ਪਾਕੇ , ਅਪਣਾ ਆਪ ਹਰਾਉਂਦਾ ਹਾਂ ।
ਲੱਖਾਂ ਆਸਾਂ ਲਾਈ ਬੈਠੇ , ਮੈਨੂੰ ਕੀ ਤੋਂ ਕੀ ਬਣਾਈ ਬੈਠੇ ,
ਅੱਜ ਫਿਰ ਉਹਨਾ ਆਪਣਿਆਂ ਦੇ , ਆਸ ਦੇ ਮਹਲ ਢਾਉਂਦਾ ਹਾਂ ।
ਗਿਰਦਾ ਢਹਿੰਦਾ ਫੇਰ ਤੋਂ ਖਡ਼ਦਾ , ਅਪਣੀ ਕਿਸਮਤ ਦੇ ਨਾਲ ਲਡ਼ਦਾ ,
ਲੈ ਲੈ ਕੇ ਇਹ ਸਾਹ ਹੁਣ ਭਾਰੀ , ਕਰਜ ਕਿਸੇ ਦਾ ਲਾਂਹਦਾ ਹਾਂ ।
ਜਿਸ ਕਹਾਣੀ ਵਿੱਚ ਮੈਂ ਰਹਿਂਦਾ , ਉਸਨੂੰ ਲਿਖਦਾ ਪਡ਼ਦਾ ਰਹਿਂਦਾ ,
ਪਰ ਚਾਹ ਕੇ ਵੀ ਓਸ ਕਹਾਣੀ , ਦਾ ਅੰਤ ਬਦਲ ਨਾ ਪਾਉਂਦਾ ਹਾਂ ।
ਪਿਆਰ ਮੁਹੱਬਤ ਅਤੇ ਵਿਛੋਡ਼ਾ , ਕਿਸੇ ਨੂੰ ਵੱਧ ਤੇ ਕਿਸੇ ਨੂੰ ਥੋਡ਼ਾ ,
ਜ਼ਹਿਰ ਜੁਦਾਈ ਦਾ ਹੁਣ ਪੀਕੇ , ਸੁਕਰਾਤ ਮੈਂ ਬਨਣਾ ਚਾਹੁਂਦਾ ਹਾਂ ।
ਅੱਜ ਦਾ ਦਿਨ ਜੇ ਕੱਟ ਲਵਾਂ , ਮੈਂ ਕਿੰਨੇ ਦੁੱਖ ਹੋਰ ਵੱਟ ਲਵਾਂ ,

ਅਰਜੀ ਲਿਖਕੇ ਮੌਤ ਦੀ ਅੱਜ ਮੈਂ , ਕੰਗ ਦੇ ਪਤੇ ਤੇ ਪਾਉਂਦਾ ਹਾਂ ।
No comments:
Post a Comment