Gurpreet Kang - Find me on Bloggers.com Beauty Of Sadness: Next Life

Thursday, August 7, 2008

Next Life

May God…………………

ਰੱਬ ਕਰੇ ਮੇਰਾ ਅਗਲਾ ਜਨਮ ਵੀ , ਏਸੇ ਦੇਸ਼ ਦੇ ਵਿੱਚ ਹੋਵੇ,
ਏਹੀ ਪਿਆਰ-ਵਫਾ ਤੇ ਏਹੀ ਰਿਸ਼ਤਿਆਂ ਵਿੱਚ ਖਿੱਚ ਹੋਵੇ ।

ਆਪਣੇ ਦੇਸ਼ ਦਾ ਸਿਰ ਹਮੇਸ਼ਾ , ਸ਼ਾਨ ਦੇ ਨਾਲ ਉਠਾਵਾਂ ਮੈ,
ਜਾਨ ਸਦਾ ਹੀ ਵਸਦੀ ਮੇਰੀ , ਏਸੇ ਮਿੱਟੀ ਦੇ ਵਿੱਚ ਹੋਵੇ ।

ਏਦਾਂ ਹੀ ਫਿਰ ਬਾਪ ਮੇਰੇ ਨੂੰ , ਜਾਨੋਂ ਵੱਧ ਇਮਾਨ ਹੋਵੇ,
ਏਸੇ ਮਾਂ ਦਾ ਹੱਥ ਫੇਰ ਤੋਂ , ਮੇਰੇ ਵਾਲਾਂ ਵਿੱਚ ਹੋਵੇ ।

ਏਹੀ ਭੈਣ ਮਿਲੇ ਤੇ ਉਹਨੂੰ , ਅੱਗੇ ਉਹੀ ਘਰ-ਬਾਰ ਮਿਲੇ,
ਰੱਖਡ਼ੀ ਦਾ ਬੱਸ ਏਹੀ ਧਾਗਾ , ਮੇਰੇ ਹੱਥਾਂ ਵਿੱਚ ਹੋਵੇ ।

ਹਰ ਜਨਮ ਵਿੱਚ ਚਮਡ਼ੀ ਦਾ ਰੰਗ , ਬੱਸ ਕਾਲਾ ਹੀ ਮਿਲੇ ਮੈਨੂੰ,
ਏਦਾਂ ਹੀ ਮੇਰੀ ਰੂਹ ਦੀ ਸਾਥੀ , ਚਿੱਟੀ ਚਾਂਦੀ ਟਿੱਚ ਹੋਵੇ ।

ਏਹੀ ਨਿੱਕੀ ਜਾਤ ‘ਚ ਫਿਰ ਤੋਂ , ਵਧਾਂ ਪਲਾਂ ਜਦ ਜਨਮ ਲਵਾਂ,
ਏਦਾਂ ਹੀ ਸਭ ਜਾਤ ਪਾਤ ਤੇ , ਮੇਰੀ ਹੀ ਬੱਸ ਜਿੱਤ ਹੋਵੇ ।

ਏਦਾਂ ਹੀ ਰੱਬ ਮੇਰੇ ਐਬ ਇਹ , ਦੁਨੀਆ ਕੋਲੋਂ ਰਹੇ ਲੁਕਾਂਦਾ,
ਸੱਚ ਦਾ ਸਦਾ ਹੀ ਸਾਥ ਦਿਆਂ ਮੈਂ , ਝੂਠ ਦੇ ਵੱਲ ਨੂੰ ਪਿੱਠ ਹੋਵੇ ।

ਰੱਬ ਕਰੇ ਮੇਰਾ ਅਗਲਾ ਜਨਮ ਵੀ , ਏਸੇ ਦੇਸ਼ ਦੇ ਵਿੱਚ ਹੋਵੇ,
ਏਹੀ ਪਿਆਰ-ਵਫਾ ਤੇ ਏਹੀ ਰਿਸ਼ਤਿਆਂ ਵਿੱਚ ਖਿੱਚ ਹੋਵੇ ।

1 comment:

naVee said...

Kang 22, bahut vadia, made me all nostalgic